ਇਰਾਨ ਨੇ ਦਿਖਾਈ ਪ੍ਰਮਾਣੂ ਤਾਕਤ

View previous topic View next topic Go down

ਇਰਾਨ ਨੇ ਦਿਖਾਈ ਪ੍ਰਮਾਣੂ ਤਾਕਤ

Post  mandeep on Wed Feb 15, 2012 8:34 pm

ਇਰਾਨ ਨੇ ਆਪਣੀ ਪ੍ਰਮਾਣੂ ਤਾਕਤ ਦਿਖਾਉਂਦਿਆਂ ਅੱਜ ਅਚਾਨਕ ਯੂਰਪੀ ਯਨੀਅਨ ਦੇ 6 ਦੇਸ਼ਾਂ ਇਟਲੀ, ਫਰਾਂਸ, ਸਪੇਨ, ਗਰੀਸ, ਨੀਦਰਲੈਂਡ ਆਦਿ ਨੂੰ ਤੇਲ ਦੀ ਸਪਲਾਈ ਬੰਦ ਕਰਦਿਆਂ ਸਨਸਨੀ ਪੈਦਾ ਕਰ ਦਿੱਤੀ। ਇਸ ਨਾਲ ਇਰਾਨ ਅਤੇ ਪੱਛਮੀ ਦੇਸ਼ਾਂ 'ਚ ਤਨਾਅ ਹੋਰ ਵਧ ਗਿਆ ਹੈ। ਇਰਾਨ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀ ਨਿਜ਼ਾਦ ਨੇ ਕਿਹਾ ਹੈ ਕਿ ਦੁਨੀਆਂ ਉਸ ਦੀ ਪ੍ਰਮਾਣੂ ਤਾਕਤ ਨੂੰ ਦੇਖ ਕੇ ਹੈਰਾਨ ਰਹਿ ਜਾਵੇਗੀ।ਇਸ ਦਾ ਖੁਲਾਸਾ ਹੁੰਦਿਆਂ ਹੀ ਸਥਿਤੀ ਕਾਫੀ ਗੰਭੀਰ ਹੋ ਗਈ ਹੈ। ਪਹਿਲਾਂ ਇਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਤੋਂ ਇੰਨਕਾਰ ਕੀਤਾ ਸੀ, ਪਰ ਹੁਣ ਜਦੋਂ ਉਸ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਖੁਲਾਸਾ ਕੀਤਾ ਹੈ ਤਾਂ ਇਸ ਨਾਲ ਵਿਸ਼ਵ 'ਚ ਤੀਸਰੇ ਸੰਸਾਰਿਕ ਯੁਧ ਦੇ ਹਾਲਤ ਬਣਦੇ ਜਾ ਰਿਹੇ ਹਨ। ਇਹ ਇਕ ਤਰਾਂ ਨਾਲ ਮੋਰਚਾਬੰਦੀ ਹੈ।ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵੱਧਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਇਹ ਵੀ ਅਨੁਮਾਨ ਹੈ ਕਿ ਇਸ ਦਾ ਭਾਰਤ 'ਤੇ ਜ਼ਿਆਦਾ ਅਸਰ ਹੋਵੇਗਾ।
http://www.jagbani.com/news/jagbani_59365/

mandeep

Posts : 39
Join date : 2011-12-23

View user profile

Back to top Go down

View previous topic View next topic Back to top

- Similar topics

 
Permissions in this forum:
You cannot reply to topics in this forum